About the Department:

ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਾਲਜ ਦੀ ਸਥਾਪਨਾ ਸਮੇਂ 1966 ਤੋਂ ਹੋਣੀ ਸ਼ੁਰੂ ਹੋਈ ਹੈ । ਉਸ ਸਮੇਂ ਪੰਜਾਬੀ ਇੱਕ ਚੋਣਵੇਂ ਵਿਸ਼ੇ ਦੇ ਤੌਰ ֈ’ਤੇ ਪੜ੍ਹਾਈ ਜਾਂਦੀ ਸੀ ਅਤੇ ਕਾਲਜ ਦੇ ਪਹਿਲੇ ਪ੍ਰਿੰਸੀਪਲ ਸ. ਭਰਪੂਰ ਸਿੰਘ ਅਤੇ ਪ੍ਰੋ. ਜੁਗਿੰਦਰ ਸਿੰਘ ਜਿਹਨਾਂ ਨੂੰ ਹਿੰਦੀ ਅਤੇ ਪੰਜਾਬੀ ਵਿਸ਼ਾ ਪੜ੍ਹਾਉਣ ਦੀ ਪ੍ਰਵਾਨਗੀ ਮਿਲੀ ਹੋਈ ਸੀ । ਮੁੱਢਲੇ ਸਾਲਾਂ ਵਿੱਚ ਪੰਜਾਬੀ ਵਿਸ਼ਾ ਪੜ੍ਹਾਉਂਦੇ ਰਹੇ । ਇਸ ਤੋਂ ਬਾਅਦ ਸ. ਜਮੀਰ ਸਿੰਘ, ਸ. ਚੰਨਣ ਸਿੰਘ ਸੈਫ਼, ਜਸਵੰਤ ਸਿੰਘ ਸੰਧੂ, ਡਾ. ਹਰਦਿਲਜੀਤ ਸਿੰਘ ਗੋਸਲ ਬਤੌਰ ਪੰਜਾਬੀ ਲੈਕਚਰਾਰ ਸਮੇਂ-ਸਮੇਂ ਕਾਲਜ ਵਿੱਚ ਸੇਵਾਵਾਂ ਨਿਭਾਉਂਦੇ ਰਹੇ । ਸ. ਜਸਵੰਤ ਸਿੰਘ ਸੰਧੂ ਫਰਵਰੀ 1992 ਵਿੱਚ ਬੱਬਰ ਅਕਾਲੀ ਮੈਮੋਰੀਅਲ, ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿੱਚ ਅਤੇ ਡਾ. ਹਰਦਿਲਜੀਤ ਸਿੰਘ ਗੋਸਲ ਮਾਰਚ 2005 ਵਿੱਚ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਬਤੌਰ ਪ੍ਰਿੰਸੀਪਲ ਨਿਯੁਕਤ ਹੋ ਗਏ । ਇਸ ਸਮੇਂ ਕਾਲਜ ਵਿੱਚ ਪੰਜਾਬੀ ਚੌਣਵੇਂ ਵਿਸ਼ੇ ਵਜੋਂ ਅਤੇ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਣ ਦੇ ਨਾਲ-ਨਾਲ ਪੋਸਟ ਗ੍ਰੈਜੂਏਟ ਪੱਧਰ ’ਤੇ ਵੀ ਪੜ੍ਹਾਈ ਜਾ ਰਹੀ ਹੈ । ਕਾਲਜ ਵਿੱਚ ਪੰਜਾਬੀ ਦੀਆਂ ਦੋ ਪ੍ਰੋਸਟਾਂ ਪੰਜਾਬ ਸਰਕਾਰ 95% ਗ੍ਰਾਂਟ-ਇੰਨ-ਏਡ ਸਕੀਮ ਅਧੀਨ ਕਵਰਡ ਹਨ ਅਤੇ ਇਕ ਪਾਰਟੀ-ਟਾਇਮ ਪੋਸਟ ਪੰਜਾਬੀ ਦੀਆਂ 229 ਪੋਸਟਾਂ ਅਧੀਨ ਕਵਰਡ ਹੈ ।

SWOC Analysis


    Strength:

  • ਵਿਭਾਗ ਵਿੱਚ ਚਾਰ ਰੈਗੂਲਰ ਅਧਿਆਪਕ ਹਨ, ਜਿਨ੍ਹਾਂ ਨੇ ਪੀ-ਐੱਚ. ਡੀ. ਦੀ ਡਿਗਰੀ ਹਾਸਲ ਕੀਤੀ ਹੋਈ ਹੈ । ਪੰਜਾਬੀ ਵਿਦਿਆਰਥੀਆਂ ਨੂੰ ਚੋਣਵੇਂ ਅਤੇ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਈ ਜਾਂਦੀ ਹੈ, ਜਿਸ ਕਾਰਨ ਕਾਲਜ ਦਾ ਲਗਭਗ ਹਰ ਵਿਦਿਆਰਥੀ ਪੰਜਾਬੀ ਪੜ੍ਹਦਾ ਹੈ । ਇਸ ਨਾਲ ਵਿਭਾਗ ਦੇ ਅਧਿਆਪਕਾਂ ਦੀ ਕਾਲਜ ਦੇ ਹਰ ਵਿਦਿਆਰਥੀ ਨਾਲ ਇੱਕ ਸਾਂਝ ਬਣੀ ਰਹਿੰਦੀ ਹੈ । ਵਿਦਿਆਰਥੀਆਂ ਨੂੰ ਸਿਰਫ਼ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ ਸਗੋਂ ਪੰਜਾਬੀ ਸਭਿਆਚਾਰ ਤੇ ਸਭਿਆਚਾਰਕ ਕਦਰਾਂ-ਕੀਮਤਾਂ ਬਾਰੇ ਵੀ ਜਾਣੂੰ ਕਰਵਾਇਆ ਜਾਂਦਾ ਹੈ ।
  • ਕਾਲਜ ਲਾਇਬਰੇਰੀ ਲਈ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਪੁਸਤਕਾਂ ਦੀ ਖਰੀਦ ਵੱਡੀ ਗਿਣਤੀ ਵਿੱਚ ਕੀਤੀ ਗਈ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਸੰਬੰਧਿਤ ਕਿਤਾਬਾਂ ਅਸਾਨੀ ਨਾਲ ਉਪਲਬਧ ਹੋ ਜਾਂਦੀਆਂ ਹਨ । ਇਸ ਤੋਂ ਇਲਾਵਾਂ ਵਿਭਾਗ ਦੇ ਸਾਰੇ ਅਧਿਆਪਕਾਂ ਕੋਲ ਨਿੱਜੀ ਕਿਤਾਬਾਂ ਦਾ ਵੱਡਾ ਭੰਡਾਰ ਹੈ ਅਤੇ ਇਹ ਕਿਤਾਬਾਂ ਵੀ ਵਿਦਿਆਰਥੀਆਂ ਦੀ ਦਿਲਚਸਪੀ ਅਨੁਸਾਰ ਵਿਦਿਆਰਥੀਆਂ ਨੂੰ ਪੜ੍ਹਨ ਲਈ ਦੇ ਦਿੱਤੀਆਂ ਜਾਂਦੀਆਂ ਹਨ ।

    Weakness:

  • ਵਿਭਾਗ ਦਾ ਕਮਰਾ ਛੋਟਾ ਹੈ, ਜਿਸ ਕਾਰਨ ਅਧਿਆਪਕਾਂ ਨੂੰ ਕੰਮ ਕਰਨ ਵਿੱਚ ਸਮੱਸਿਆ ਆਉਂਦੀ ਹੈ । ਇਸ ਤੋਂ ਇਲਾਵਾ ਸਮੇਂ ਦੀ ਲੋੜ ਅਨੁਸਾਰ ਵਿਭਾਗ ਲਈ ਕੰਪਿਊਟਰ ਦੀ ਲੋੜ ਹੈ ।

    Opportunities:

  • ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪ੍ਰਾਪਤ ਹੋ ਜਾਂਦੇ ਹਨ । ਪੰਜਾਬ ਦੇ ਸਕੂਲਾਂ/ਕਾਲਜਾਂ ਵਿੱਚ ਪੰਜਾਬੀ ਵਿਸ਼ਾ ਲਾਜ਼ਮੀ ਅਤੇ ਚੌਣਵੇਂ ਵਿਸ਼ੇ ਦੇ ਤੌਰ ’ਤੇ ਪੜ੍ਹਾਇਆ ਜਾਂਦਾ ਹੈ । ਇਸ ਲਈ ਵਿਦਿਆਰਥੀ ਪੰਜਾਬੀ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਕੇ ਅਧਿਆਪਨ ਦੇ ਖੇਤਰ ਵਿੱਚ ਜਾ ਸਕਦੇ ਹਨ । ਪੰਜਾਬ ਤੋਂ ਇਲਾਵਾ ਕੁਝ ਵਿਦੇਸ਼ੀ ਮੁਲਕਾਂ ਵਿੱਚ ਪੰਜਾਬੀ ਭਾਸ਼ਾ ਨੂੰ ਮਾਨਤਾ ਹਾਸਲ ਹੈ, ਜਿਸ ਨਾਲ ਵਿਦਿਆਰਥੀਆਂ ਵਿਦੇਸ਼ ਵਿੱਚ ਜਾ ਕੇ ਵੀ ਅਧਿਆਪਨ ਦੇ ਕਿੱਤੇ ਨਾਲ ਜੁੜ ਸਕਦੇ ਹਨ । ਪੰਜਾਬੀ ਪੱਤਰਕਾਰੀ ਦਾ ਖ਼ੇਤਰ ਬਹੁਤ ਵਿਸ਼ਾਲ ਹੈ । ਬਹੁਤ ਸਾਰੇ ਨਿਊਜ਼ ਚੈਨਲ ਪੰਜਾਬੀ ਵਿੱਚ ਖ਼ਬਰਾਂ ਦਾ ਪ੍ਰਸਾਰਨ ਕਰਦੇ ਹਨ, ਜਿਸ ਨਾਲ ਪੰਜਾਬੀ ਭਾਸ਼ਾ ਵਿਚ ਮੁਹਾਰਤ ਹਾਸਲ ਕਰਕੇ ਵਿਦਿਆਰਥੀ ਪੱਤਰਕਾਰੀ ਦੇ ਖ਼ੇਤਰ ਵਿੱਚ ਕੰਮ ਕਰ ਸਕਦੇ ਹਨ । ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਅਖ਼ਬਾਰ ਦੇਸ਼/ਵਿਦੇਸ਼ ਵਿੱਚ ਪ੍ਰਕਾਸ਼ਿਤ ਹੋ ਰਹੇ ਹਨ, ਇਹਨਾਂ ਅਖ਼ਬਾਰਾਂ ਵਿੱਚ ਵੀ ਪੰਜਾਬੀ ਤੋਂ ਜਾਣੂੰ ਵਿਦਿਆਰਥੀਆਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੈ ।

    Challenges:

  • ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਤੋਂ ਪ੍ਰਵਾਸ ਕਰਨਾ ਸਭ ਤੋਂ ਵੱਡਾ ਚੈਲੰਜ ਹੈ ਕਿਉਂਕਿ ਇਸ ਨਾਲ 10+2 ਦੀ ਪੜ੍ਹਾਈ ਕਰਨ ਉਪਰੰਤ ਪੰਜਾਬ ਦਾ ਨੌਜਵਾਨ ਵਿਦੇਸ਼ ਵੱਲ ਮੂੰਹ ਕਰ ਰਿਹਾ ਹੈ ਤੇ ਪੰਜਾਬ ਦੇ ਉੱਚ-ਸਿੱਖਿਆ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ । ਇਸ ਦਾ ਅਸਰ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਉੱਤੇ ਵੀ ਪੈ ਰਿਹਾ ਹੈ । ਵਿਦਿਆਰਥੀਆਂ ਦਾ ਪੋਸਟ ਗ੍ਰੈਜੂਏਟ ਸਿੱਖਿਆ ਹਾਸਲ ਕਰਨ ਵੱਲ ਰੁਝਾਨ ਦਿਨ ਪ੍ਰਤੀ ਦਿਨ ਘਟ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਲਗਭਗ ਸਾਰੇ ਵਿਦਿਅਕ ਅਦਾਰਿਆਂ ਵਿੱਚ ਪੀ.ਜੀ. ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ ।

Our Staff

#

Dr. Malkiat SinghDepartment of punjabi

Contact number:
Email: malkiatbaidwan@gmail.com
#

Dr. Dilbara SinghHead Associate Professor.

Contact No.
Email:dilbarasingh002@gmail.com
#

Dr. Satwant Kaur Assistant Professor

Contact No. 9878355944
Email : drsatwantkaurgarh@gmail.com
#

Dr. Ravinder Kaur Assistant Professor

Contact No.
Email : ravinder_ksona@yahoo.com
Undergraduate Program Name of Course Seat
B.A-I Punjabi Elective, Punjabi Compulsory ) 300
B.A-II Punjabi Elective,Punjabi Compulsory 300
B.A-III Punjabi Elective,Punjabi Compulsory 300
B.C.A (Sem-III, IV) Punjabi Compulsory 40
B.Com (Sem-I, II) Punjabi Compulsory 60
B.Sc FD (Sem-I, II) Punjabi Compulsory 40
B.Sc Agr (Sem-I, II) Punjabi Compulsory 40
Postgraduate Program M.A (Punjabi) 80 Seat